ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਫਾਰੂਕ ਹਮੀਦ ਦਾ 80 ਸਾਲ ਦੀ ਉਮਰ ਵਿਚ ਦਿਹਾਂਤ

ਨਵੀਂ ਦਿੱਲੀ, 3 ਅਪ੍ਰੈਲ -ਪਾਕਿਸਤਾਨ ਦੇ ਸਾਬਕਾ ਟੈੱਸਟ ਕ੍ਰਿਕਟਰ ਫਾਰੂਕ ਹਮੀਦ ਦਾ 80 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪਾਕਿਸਤਾਨੀ ਕ੍ਰਿਕਟਰ ਨੇ ਦਸੰਬਰ 1964 ਵਿਚ ਮੈਲਬੌਰਨ ਵਿਚ ਆਸਟ੍ਰੇਲੀਆ ਵਿਰੁੱਧ ਇਕ ਟੈੱਸਟ ਮੈਚ ਖੇਡਿਆ, ਜਿਸ ਵਿਚ ਕੈਪ ਨੰਬਰ 48 ਹਾਸਿਲ ਕੀਤਾ। ਲਾਹੌਰ ਵਿਚ ਜਨਮਿਆ ਇਹ ਕ੍ਰਿਕਟਰ 1963 ਵਿਚ ਇੰਗਲੈਂਡ ਦਾ ਦੌਰਾ ਕਰਨ ਵਾਲੀ ਪਾਕਿਸਤਾਨ ਈਗਲਜ਼ ਟੀਮ ਦਾ ਵੀ ਹਿੱਸਾ ਸੀ। ਹਮੀਦ ਨੇ 1963-64 ਵਿਚ ਰਾਸ਼ਟਰਮੰਡਲ ਇਲੈਵਨ ਵਿਰੁੱਧ ਦੋ ਮੈਚਾਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ।