ਸ਼੍ਰੀਮਤੀ ਸਿਖਾ ਗੁਪਤਾ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਤੇ ਕੁਲਵਿੰਦਰ ਸਿੰਘ ਜੁਗਨੂੰ ਵਾਈਸ ਪ੍ਰਧਾਨ ਬਣੇ

ਡੇਰਾ ਬਾਬਾ ਨਾਨਕ, 4 ਅਪ੍ਰੈਲ (ਹੀਰਾ ਸਿੰਘ ਮਾਂਗਟ)-ਅੱਜ ਨਗਰ ਕੌਂਸਲ ਡੇਰਾ ਬਾਬਾ ਨਾਨਕ ਦਫਤਰ ਵਿਖੇ 12 ਸਾਲਾਂ ਬਾਅਦ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਮੌਕੇ ਸਮੂਹ ਕੌਂਸਲਰਾਂ ਵਲੋਂ ਸਰਬਸੰਮਤੀ ਨਾਲ ਸ਼੍ਰੀਮਤੀ ਸਿਖਾ ਗੁਪਤਾ ਨੂੰ ਪ੍ਰਧਾਨ ਤੇ ਕੁਲਵਿੰਦਰ ਸਿੰਘ ਜੁਗਨੂੰ ਬੇਦੀ ਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ ਦਾ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਸ਼੍ਰੀਮਤੀ ਸਿਖਾ ਗੁਪਤਾ ਤੇ ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਜੁਗਨੂੰ ਨੂੰ ਵਧਾਈ ਦਿੰਦਿਆਂ ਹੋਇਆਂ ਹਾਰ ਪਾ ਕੇ ਸਵਾਗਤ ਕੀਤਾ ਗਿਆ।