ਮੈਂ ਟੁੱਟ ਜਾਵਾਂਗਾ ਪਰ ਝੁਕਾਂਗਾ ਨਹੀਂ- ਕਾਂਗਰਸ ਪ੍ਰਧਾਨ

ਨਵੀਂ ਦਿੱਲੀ, 3 ਅਪ੍ਰੈਲ- ਅੱਜ ਰਾਜ ਸਭਾ ਵਿਚ ਭਾਰੀ ਹੰਗਾਮਾ ਹੋਇਆ। ਦਰਅਸਲ, ਕਾਂਗਰਸ ਨੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਵਲੋਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਵਿਰੁੱਧ ਲੋਕ ਸਭਾ ਵਿਚ ਲਗਾਏ ਗਏ ਗੰਭੀਰ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਸਦਨ ਦੇ ਨੇਤਾ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ। ਉਨ੍ਹਾਂ ਭਾਜਪਾ ਸੰਸਦ ਮੈਂਬਰ ਨੂੰ ਮੁਆਫ਼ੀ ਮੰਗਣ ਲਈ ਵੀ ਕਿਹਾ। ਇਸ ਦੌਰਾਨ ਖੜਗੇ ਨੇ ਕਿਹਾ ਕਿ ਜੇਕਰ ਭਾਜਪਾ ਦੇ ਲੋਕ ਮੈਨੂੰ ਡਰਾਉਣਾ ਚਾਹੁੰਦੇ ਹਨ ਅਤੇ ਝੁਕਾਉਣਾ ਚਾਹੁੰਦੇ ਹਨ, ਤਾਂ ਮੈਂ ਕਦੇ ਨਹੀਂ ਝੁਕਾਂਗਾ। ਮੈਂ ਟੁੱਟ ਜਾਵਾਂਗਾ, ਪਰ ਝੁਕਾਂਗਾ ਨਹੀਂ। ਯਾਦ ਰੱਖੋ, ਮੈਂ ਡਰਾਏ ਜਾਣ ਤੋਂ ਨਹੀਂ ਡਰਦਾ।