ਪਨਬਸ ਮੁਲਾਜ਼ਮਾਂ ਵਲੋਂ ਬੱਸ ਸਟੈਂਡ ਜਾਮ ਕਰਕੇ ਨਾਅਰੇਬਾਜ਼ੀ

ਅੰਮ੍ਰਿਤਸਰ, 3 ਅਪ੍ਰੈਲ (ਗਗਨਦੀਪ ਸ਼ਰਮਾ)-ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਡੀਪੂ ਦੇ ਪਨਬਸ ਮੁਲਾਜ਼ਮਾਂ ਵਲੋਂ ਅੰਮ੍ਰਿਤਸਰ ਬੱਸ ਸਟੈਂਡ ਦਾ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ 2 ਘੰਟੇ ਲਈ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੇ ’ਚ ਬੱਸਾਂ ਨਾ ਚੱਲਣ ਕਰਕੇ ਯਾਤਰੀਆਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ।