ਥਾਈਲੈਂਡ ਦੌਰੇ ’ਤੇ ਬੈਂਕਾਕ ਪੁੱਜੇ ਪ੍ਰਧਾਨ ਮੰਤਰੀ ਮੋਦੀ

ਬੈਂਕਾਕ, 3 ਅਪ੍ਰੈਲ- ਆਪਣੇ ਦੋ ਦਿਨਾਂ ਥਾਈਲੈਂਡ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਕਾਕ ਪੁੱਜੇ, ਜਿਥੇ ਭਾਰਤੀਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਅੱਜ ਥਾਈਲੈਂਡ ਦੇ ਪ੍ਰਧਾਨ ਮੰਤਰੀ ਸ਼ਿਨਵਾਤਰਾ ਨਾਲ ਦੁਵੱਲੀ ਮੀਟਿੰਗ ਕਰਨਗੇ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸੰਬੰਧਾਂ ’ਤੇ ਚਰਚਾ ਹੋਵੇਗੀ। ਆਪਣੀ ਫੇਰੀ ਦੇ ਦੂਸਰੇ ਦਿਨ ਪ੍ਰਧਾਨ ਮੰਤਰੀ ਬੀ.ਆਈ.ਐਮ.ਐਸ.ਟੀ.ਈ.ਸੀ. ਸੰਮੇਲਨ ਵਿਚ ਹਿੱਸਾ ਲੈਣਗੇ ਤੇ ਸਮਾਗਮ ਤੋਂ ਬਾਅਦ ਉਹ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਯੂਨੁਸ ਖਾਨ ਨਾਲ ਮੁਲਾਕਾਤ ਕਰਨਗੇ।