ਪਿੰਡ ਕਰੀ ਕਲਾਂ ਕੋਲ ਸੰਗਤ ਨਾਲ ਭਰੀ ਟਰਾਲੀ ਪਲਟੀ

ਮਮਦੋਟ (ਫ਼ਿਰੋਜ਼ਪੁਰ), 31 ਮਾਰਚ (ਰਾਜਿੰਦਰ ਸਿੰਘ ਹਾਂਡਾ)-ਡੇਰਾ ਬਿਆਸ ਤੋਂ ਸ਼ਰਧਾਲੂਆਂ ਨਾਲ ਭਰ ਕੇ ਆ ਰਹੀ ਟਰੈਕਟਰ-ਟਰਾਲੀ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ਉਤੇ ਪਿੰਡ ਕਰੀ ਕਲਾਂ ਦੇ ਕੋਲ ਪਲਟ ਗਈ। ਪਿੰਡ ਕਰੀ ਕਲਾਂ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਅਤੇ ਥਾਣਾ ਲੱਖੋ ਕਿ ਬਹਿਰਾਮ ਤੋਂ ਪਹੁੰਚੀ ਪੁਲਿਸ ਵਲੋਂ ਟਰੈਕਟਰ*ਟਰਾਲੀ ਹੇਠੋਂ ਸ਼ਰਧਾਲੂਆਂ ਨੂੰ ਕੱਢਿਆ ਗਿਆ। ਮੌਕੇ ਉਤੇ 108 ਐਂਬੂਲੈਂਸ ਦੀਆਂ ਗੱਡੀਆਂ ਵੀ ਪਹੁੰਚੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਧਾਲੂਆਂ ਨੂੰ ਸੱਟਾਂ ਲੱਗੀਆਂ ਹਨ।।