ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਅਧੀਨ ਪ੍ਰਧਾਨਗੀ ਦੀ ਚੋਣ ਸ਼ੁਰੂ

ਰੂੜੇਕੇ ਕਲਾਂ, (ਬਰਨਾਲਾ), 2 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇ ਕੇ)- ਦੀ ਸਹਿਕਾਰੀ ਸਭਾ ਰੂੜੇਕੇ ਕਲਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਪਿਛਲੇ ਕੁਝ ਦਿਨ ਪਹਿਲਾਂ ਰੱਦ ਕੀਤੀ ਗਈ ਚੋਣ ਅੱਜ ਪੁਲਿਸ ਪ੍ਰਸ਼ਾਸਨ ਦੇ ਸਖ਼ਤ ਪ੍ਰਬੰਧਾਂ ਹੇਠਾਂ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਵਲੋਂ ਸਹਿਕਾਰੀ ਸਭਾ ਰੂੜੇਕੇ ਕਲਾਂ ਵਿਖੇ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਹਿਕਾਰੀ ਸਭਾ ਦੀ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਰੱਦ ਕਰਨ ਖਿਲਾਫ਼ ਪਿਛਲੇ ਦਿਨੀਂ ਬਰਨਾਲਾ ਮਾਨਸਾ ਮੁੱਖ ਮਾਰਗ ਜਾਮ ਕਰਕੇ ਪਿੰਡ ਵਾਸੀਆਂ ਵਲੋਂ ਚਾਰ ਦਿਨ ਲਗਾਤਾਰ ਰੋਸ ਧਰਨਾ ਦੇ ਕੇ ਪ੍ਰਧਾਨਗੀ ਦੀ ਚੋਣ ਨਿਰਪੱਖ ਕਰਵਾਉਣ ਦੀ ਮੰਗ ਕੀਤੀ ਗਈ ਸੀ। ਧਰਨਾਕਾਰੀਆਂ ਵਲੋਂ ਸਤਾਧਾਰੀ ਪਾਰਟੀ ’ਤੇ ਧੱਕੇਸ਼ਾਹੀ ਕਰ ਆਪਣਾ ਪ੍ਰਧਾਨ ਬਣਾਉਣ ਦੇ ਦੋਸ਼ ਲਗਾਏ ਜਾ ਰਹੇ ਸਨ।