ਵਕਫ਼ ਸੋਧ ਬਿੱਲ ਨਾਲ ਗਰੀਬ ਮੁਸਲਮਾਨਾਂ ਦੀ ਹੋਵੇਗੀ ਮਦਦ- ਸੰਜੇ ਜੈਸਵਾਲ

ਨਵੀਂ ਦਿੱਲੀ, 2 ਅਪ੍ਰੈਲ- ਵਕਫ਼ ਸੋਧ ਬਿੱਲ ਅੱਜ ਲੋਕ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਇਸ ’ਤੇ ਬੋਲਦੇ ਹੋਏ ਭਾਜਪਾ ਸੰਸਦ ਮੈਂਬਰ ਸੰਜੇ ਜੈਸਵਾਲ ਨੇ ਕਿਹਾ ਕਿ ਇਹ ਇਕ ਚੰਗਾ ਬਿੱਲ ਹੈ। ਇਹ ਬਿੱਲ ਦੇਸ਼ ਅਤੇ ਮੁਸਲਮਾਨਾਂ ਦੇ ਹਿੱਤ ਵਿਚ ਹੈ। ਇਸ ਨਾਲ ਗਰੀਬ ਮੁਸਲਮਾਨਾਂ ਦੀ ਮਦਦ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਹ ਇਕ ਗੈਰ-ਸੰਵਿਧਾਨਕ ਬਿੱਲ ਹੈ ਤਾਂ ਵਿਰੋਧੀ ਧਿਰ ਨੂੰ ਇਸ ਕਾਨੂੰਨ ਨੂੰ ਖਤਮ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ ਕਿ ਸਾਡੇ ਵਰਗੇ ਲੋਕ ਇਸ ’ਤੇ ਇਤਰਾਜ਼ ਕਰਨਗੇ।