ਲੁਧਿਆਣਾ ਪੱਛਮੀ ਚੋਣਾਂ ਸੰਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਕਰੇਗਾ ਮੀਟਿੰਗ

ਚੰਡੀਗੜ੍ਹ, 2 ਅਪ੍ਰੈਲ- ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਪੱਛਮੀ ਵਿਚ ਹੋਣ ਵਾਲੀ ਉਪ ਚੋਣ ਵਿਚ ਆਪਣਾ ਉਮੀਦਵਾਰ ਖੜ੍ਹਾ ਕਰੇਗਾ। ਇਸ ਸੰਬੰਧੀ ਅੱਜ ਚੰਡੀਗੜ੍ਹ ਵਿਚ ਲੁਧਿਆਣਾ ਦੇ ਸਾਰੇ ਹਲਕਾ ਇੰਚਾਰਜਾਂ ਅਤੇ ਸੀਨੀਅਰ ਆਗੂਆਂ ਦੀ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਸਵੇਰੇ 11 ਵਜੇ ਪਾਰਟੀ ਦਫ਼ਤਰ ਵਿਖੇ ਹੋਵੇਗੀ। ਇਸ ਸਮੇਂ ਦੌਰਾਨ ਚੋਣਾਂ ਸੰਬੰਧੀ ਸਾਰੀਆਂ ਰਣਨੀਤੀਆਂ ਤਿਆਰ ਕੀਤੀਆਂ ਜਾਣਗੀਆਂ।