ਭਾਰਤ ਅਤੇ ਚਿਲੀ ਲੋਕਤੰਤਰੀ ਕਦਰਾਂ-ਕੀਮਤਾਂ ਰਾਹੀਂ ਇਕ ਦੂਜੇ ਦੇ ਬਹੁਤ ਨੇੜੇ ਹਨ - ਰਾਸ਼ਟਰਪਤੀ ਦਰੋਪਦੀ ਮੁਰਮੂ

ਨਵੀਂ ਦਿੱਲੀ, 1 ਅਪ੍ਰੈਲ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਮੈਨੂੰ ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਫੋਂਟ ਦਾ ਉਨ੍ਹਾਂ ਦੇ ਪਹਿਲੇ ਭਾਰਤ ਦੌਰੇ 'ਤੇ ਸਵਾਗਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਤੁਹਾਨੂੰ ਮਿਲਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਹੈ ਕਿ ਤੁਹਾਨੂੰ ਭਾਰਤ ਬਾਰੇ ਡੂੰਘੀ ਸਮਝ ਅਤੇ ਦਿਲਚਸਪੀ ਹੈ। ਮੈਨੂੰ ਉਮੀਦ ਹੈ ਕਿ ਤੁਹਾਡਾ ਹੁਣ ਤੱਕ ਭਾਰਤ ਵਿਚ ਬਹੁਤ ਵਧੀਆ ਸਮਾਂ ਰਿਹਾ ਹੋਵੇਗਾ। ਭਾਵੇਂ ਭਾਰਤ ਅਤੇ ਚਿਲੀ ਭੂਗੋਲਿਕ ਤੌਰ 'ਤੇ ਬਹੁਤ ਦੂਰ ਹਨ, ਪਰ ਅਸੀਂ ਆਪਸੀ ਸਤਿਕਾਰ ਅਤੇ ਸਾਂਝੇ ਲੋਕਤੰਤਰੀ ਮੁੱਲਾਂ ਨਾਲ ਨੇੜਿਓਂ ਬੱਝੇ ਹੋਏ ਹਾਂ।