ਜੈਤੋ 'ਚ ਈਦ-ਉਲ-ਫਿਤਰ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਜੈਤੋ, 31 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਨਿਊ ਮੁਸਲਿਮ ਕਮੇਟੀ ਜੈਤੋ ਵਲੋਂ ਸਥਾਨਕ ਈਦਗਾਹ (ਕੋਟਕਪੂਰਾ ਰੋਡ) ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨਿਊ ਮੁਸਲਿਮ ਕਮੇਟੀ, ਮਸਜਿਦ ਬਾਬਾ ਫ਼ਰੀਦ ਜੈਤੋ ਦੇ ਪ੍ਰਧਾਨ ਡਾ. ਮੁਹੰਮਦ ਸਲੀਮ ਖਿਲਜੀ ਦੀ ਅਗਵਾਈ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਅਤੇ ਇਕ ਦੂਸਰੇ ਨੂੰ ਗਲੇ ਲਗਾ ਕੇ ਵਧਾਈ ਦਿੱਤੀ। ਇਸ ਦੌਰਾਨ ਈਦ ਦੀ ਨਮਾਜ਼ ਮੌਲਵੀ ਡਾਕਟਰ ਮੁਹੰਮਦ ਫਾਰੂਕ ਨੇ ਅਦਾ ਕੀਤੀ। ਇਸ ਸਮੇਂ ਡਾਕਟਰ ਮੁਹੰਮਦ ਸਲੀਮ ਖਿਲਜੀ, ਡਾਕਟਰ ਮੁਹੰਮਦ ਰਿਜ਼ਵਾਨ ਖਿਲਜੀ, ਮੁਹੰਮਦ ਨਜ਼ੀਰ, ਹੈਦਰ ਅਲੀ, ਸਿਕੰਦਰ ਖਾਂ, ਬੱਬੂ ਖਾਂ, ਜੁਲਫਕਾਰ ਅਲੀ, ਮਿੱਠੂ ਖਾਂ, ਏ.ਐਸ.ਆਈ. ਸਰਬਜੀਤ ਖਾਂ, ਅਰਸ਼ ਨੂਰ ਮੁਹੰਮਦ, ਹੁਜੈਫਾ ਨੂਰ ਖਿਲਜੀ, ਮੁਹੰਮਦ ਅਨਬਰ, ਮੁਹੰਮਦ ਇਮਰਾਨ, ਭੋਲਾ ਖਾਨ, ਸਿਕੰਦਰ ਖਾਨ ਅਤੇ ਸਭਰਾਤੀ ਖਾਂ ਆਦਿ ਮੌਜੂਦ ਸਨ।