JALANDHAR WEATHER

ਕਰੋੜਾਂ ਦੀ ਹੈਰੋਇਨ ਸਣੇ ਨੌਜਵਾਨ ਗ੍ਰਿਫ਼ਤਾਰ

ਫ਼ਾਜ਼ਿਲਕਾ, 1 ਅਪ੍ਰੈਲ (ਪ੍ਰਦੀਪ ਕੁਮਾਰ)-ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਵਲੋਂ ਨਸ਼ੇ ਦੀ ਵੱਡੀ ਖ਼ੇਪ ਸਣੇ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਦੋਸ਼ੀ ਖ਼ਿਲਾਫ਼ ਫ਼ਾਜ਼ਿਲਕਾ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਕੋਲੋਂ 7 ਪੈਕੇਟ ਹੈਰਇਨ ਦੇ ਬਰਾਮਦ ਹੋਏ ਹਨ, ਜਿਸ ਦਾ ਵਜ਼ਨ 3 ਕਿਲੋ 500 ਗ੍ਰਾਮ ਹੈ। ਫੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਦੋਸ਼ੀ ਨੂੰ ਅੱਜ ਫ਼ਾਜ਼ਿਲਕਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਪੁਲਿਸ ਨੂੰ ਦੋਸ਼ੀ ਦਾ 4 ਦਿਨ ਦਾ ਰਿਮਾਂਡ ਹਾਸਿਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਊਂਟਰ ਇੰਟੈਲੀਜੈਂਸ ਦੀ ਟੀਮ ਮੱਖੂ ਇਲਾਕੇ ਵਿਚ ਗਸ਼ਤ ਉਤੇ ਸੀ, ਇਸ ਦੌਰਾਨ ਪਿੰਡ ਲੱਖੇ ਕੇ ਲਿੰਕ ਸੜਕ ਉਤੇ ਇਕ ਨੌਜਵਾਨ ਮੋਟਰਸਾਈਕਲ ਉਤੇ ਆਉਂਦਾ ਦਿਖਾਈ ਦਿੱਤਾ, ਜਿਸ ਦੇ ਮੋਟਰਸਾਈਕਲ ਅੱਗੇ ਇਕ ਗੱਟਾ ਰੱਖਿਆ ਹੋਇਆ ਸੀ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 7 ਪੈਕੇਟ ਹੈਰੋਇਨ ਦੇ ਬਰਾਮਦ ਹੋਏ, ਜਿਸ ਦਾ ਵਜ਼ਨ ਕਰੀਬ 3.500 ਗ੍ਰਾਮ ਸੀ। ਦੋਸ਼ੀ ਦੀ ਪਛਾਣ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਾਸੀ ਸੁਖਦੇਵ ਸਿੰਘ ਉਰਫ਼ ਸੁੱਖੀ ਵਜੋਂ ਹੋਈ ਹੈ। ਖ਼ਦਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਨਸ਼ੇ ਦੀ ਖ਼ੇਪ ਪਾਕਿਸਤਾਨ ਤੋਂ ਭਾਰਤ ਵਿਚ ਡਰੋਨ ਜ਼ਰੀਏ ਆਈ ਹੈ, ਜਿਸ ਨੂੰ ਨੌਜਵਾਨ ਲੈ ਕੇ ਜਾ ਰਿਹਾ ਸੀ। ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਇਕ ਨਸ਼ੇ ਸੰਬੰਧੀ ਮਾਮਲਾ ਦਰਜ ਹੈ ਜੋ ਕਿ ਅਦਾਲਤ ਵਿਚ ਚੱਲ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ