ਵਿਆਹ ਸਮਾਗਮ ਦੌਰਾਨ ਪੈਲੇਸ ਦੇ ਬਾਹਰ ਖੜੀ ਕਾਰ ਨੂੰ ਅਚਾਨਕ ਲੱਗੀ ਅੱਗ

ਕਪੂਰਥਲਾ, 30 ਮਾਰਚ (ਅਮਨਜੋਤ ਸਿੰਘ ਵਾਲੀਆ) - ਕਪੂਰਥਲਾ ਦੇ ਇਕ ਪੈਲੇਸ ਦੇ ਬਾਹਰ ਖੜੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਮੌਕੇ 'ਤੇ ਪੈਲੇਸ ਦੇ ਬਾਹਰ ਖੜੇ ਪੈਲੇਸ ਸਟਾਫ਼ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰਬਿ੍ਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਫਾਇਰਬਿ੍ਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ।