ਭਾਰਤ ਦੌਰੇ ’ਤੇ ਦਿੱਲੀ ਪੁੱਜੇ ਚਿਲੀ ਦੇ ਰਾਸ਼ਟਰਪਤੀ, ਰਾਜਘਾਟ ’ਚ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 1 ਅਪ੍ਰੈਲ- ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਫੋਂਟ ਨੇ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਗੈਬਰੀਅਲ ਬੋਰਿਕ ਫੋਂਟ ਅੱਜ ਤੋਂ 5 ਅਪ੍ਰੈਲ ਤੱਕ ਭਾਰਤ ਦੇ 5 ਦਿਨਾਂ ਦੌਰੇ ’ਤੇ ਹਨ, ਉਨ੍ਹਾਂ ਦੇ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਹੈ।