19 ਸਾਲਾਂ ਨੌਜਵਾਨ ਦਾ ਕਤਲ

ਮਹਿਤਪੁਰ, (ਜਲੰਧਰ), 1 ਅਪ੍ਰੈਲ (ਲਖਵਿੰਦਰ ਸਿੰਘ)- 19 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੰਮ ਤੋ ਘਰ ਜਾਦੇ ਨੌਜਵਾਨ ਦਾ ਬੀਤੀ ਰਾਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿ੍ਰਤਕ ਦੀ ਪਛਾਣ ਰਾਜਵੀਰ ਡੈਵਿਡ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਹਰੀਪੁਰ ਵਜੋਂ ਹੋਈ ਹੈ। ਉਸ ਦੀ ਮ੍ਰਿਤਕ ਦੇਹ ਮਹਿਤਪੁਰ ਤੋ ਪਿੰਡ ਹਰੀਪੁਰ ਨੂੰ ਜਾਂਦੀ ਸੜਕ ਦੇ ਪਾਰ ਖੇਤਾਂ ਵਿਚੋਂ ਮਿਲੀ ਹੈ।