ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਸਰਪੰਚ ਦਾ ਪਤੀ ਗ੍ਰਿਫ਼ਤਾਰ

ਰੂੜੇਕੇ ਕਲਾਂ (ਬਰਨਾਲਾ),30 ਮਾਰਚ (ਗੁਰਪ੍ਰੀਤ ਸਿੰਘ ਕਾਹਨੇ ਕੇ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਦੀ ਸਰਪੰਚ ਦੇ ਪਤੀ ਖ਼ਿਲਾਫ਼ ਇਕ ਔਰਤ ਨਾਲ ਉਸ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਦੇ ਗੰਭੀਰ ਦੋਸ਼ਾਂ ਤਹਿਤ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਹੋਇਆ ਹੈ ਇਕੱਤਰ ਜਾਣਕਾਰੀ ਅਨੁਸਾਰ ਪੀੜਤ ਔਰਤ ਨੇ ਪੁਲਿਸ ਨੂੰ ਲਿਖਾਏ ਬਿਆਨ ਰਾਹੀ ਦੱਸਿਆ ਹੈ ਕਿ ਉਸ ਨੂੰ ਸਰਪੰਚ ਦਾ ਪਤੀ ਜਗਸੀਰ ਸਿੰਘ ਜੱਗਾ ਤੇ ਨੌਜਵਾਨ ਸੱਤੀ ਅਤੇ ਹੋਰ ਗੱਡੀ ਵਿਚ ਬਿਠਾ ਕੇ ਖੇਤਾਂ ਵਿਚ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਪੁਲਿਸ ਨੇ ਪੀੜਤ ਔਰਤ ਦੇ ਬਿਆਨ ਅਨੁਸਾਰ ਮਾਮਲਾ ਦਰਜ ਕਰਕੇ ਨੌਜਵਾਨ ਜਗਸੀਰ ਸਿੰਘ ਜੱਗਾ ਪੁੱਤਰ ਕਰਨੈਲ ਸਿੰਘ ਅਤੇ ਸੱਤੀ ਵਾਸੀ ਰੂੜੇਕੇ ਕਲਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।