'ਇਕ ਧਰਤੀ ਇਕ ਸਿਹਤ ਲਈ ਯੋਗ' ਰੱਖਿਆ ਗਿਆ ਹੈ ਯੋਗ ਦਿਵਸ 2025 ਦਾ ਥੀਮ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 30 ਮਾਰਚ - ਮਨ ਕੀ ਬਾਤ ਦੇ 120ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਯੋਗ ਦਿਵਸ ਲਈ ਹੁਣ 100 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ। ਜੇਕਰ ਤੁਸੀਂ ਅਜੇ ਤੱਕ ਯੋਗ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਿਲ ਨਹੀਂ ਕੀਤਾ ਹੈ, ਤਾਂ ਹੁਣੇ ਕਰੋ, ਅਜੇ ਬਹੁਤ ਦੇਰ ਨਹੀਂ ਹੋਈ। ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ 10 ਸਾਲ ਪਹਿਲਾਂ 21 ਜੂਨ, 2015 ਨੂੰ ਮਨਾਇਆ ਗਿਆ ਸੀ। ਹੁਣ, ਇਸ ਦਿਨ ਨੇ ਯੋਗ ਦੇ ਇਕ ਵਿਸ਼ਾਲ ਤਿਉਹਾਰ ਦਾ ਰੂਪ ਧਾਰਨ ਕਰ ਲਿਆ ਹੈ। ਯੋਗ ਦਿਵਸ 2025 ਦਾ ਥੀਮ 'ਇਕ ਧਰਤੀ ਇਕ ਸਿਹਤ ਲਈ ਯੋਗ' ਰੱਖਿਆ ਗਿਆ ਹੈ। ਅਸੀਂ ਯੋਗ ਰਾਹੀਂ ਪੂਰੀ ਦੁਨੀਆ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹਾਂ।"