ਬੱਚਿਆਂ ਕੋਲ ਬਹੁਤ ਕੁਝ ਕਰਨ ਲਈ ਹੁੰਦਾ ਹੈ ਗਰਮੀਆਂ ਦੇ ਦਿਨਾਂ 'ਚ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 30 ਮਾਰਚ - ਮਨ ਕੀ ਬਾਤ ਦੇ 120ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਗਰਮੀਆਂ ਦੇ ਦਿਨ ਲੰਬੇ ਹੁੰਦੇ ਹਨ ਅਤੇ ਇਸ ਦੌਰਾਨ ਬੱਚਿਆਂ ਕੋਲ ਬਹੁਤ ਕੁਝ ਕਰਨ ਲਈ ਹੁੰਦਾ ਹੈ। ਇਹ ਸਮਾਂ ਇਕ ਨਵਾਂ ਸ਼ੌਕ ਪੈਦਾ ਕਰਨ ਦੇ ਨਾਲ-ਨਾਲ ਆਪਣੇ ਹੁਨਰਾਂ ਨੂੰ ਨਿਖਾਰਨ ਦਾ ਹੈ। ਤੁਹਾਡੇ ਕੋਲ ਇਨ੍ਹਾਂ ਛੁੱਟੀਆਂ ਦੌਰਾਨ ਸਵੈ-ਸੇਵੀ ਗਤੀਵਿਧੀਆਂ ਅਤੇ ਸੇਵਾ ਯਤਨਾਂ ਵਿਚ ਸ਼ਾਮਿਲ ਹੋਣ ਦਾ ਵੀ ਮੌਕਾ ਹੈ।