60 ਟਨ ਰਾਹਤ ਸਮੱਗਰੀ ਨਾਲ ਲੈਸ ਦੋ ਸੀ-17 ਜਹਾਜ਼ ਮਿਆਂਮਾਰ ਪਹੁੰਚੇ

ਨਵੀਂ ਦਿੱਲੀ, 30 ਮਾਰਚ - ਸ਼ੁੱਕਰਵਾਰ ਨੂੰ ਦੇਸ਼ ਵਿੱਚ ਆਏ 7.7 ਤੀਬਰਤਾ ਵਾਲੇ ਭੁਚਾਲ ਤੋਂ ਬਾਅਦ ਭਾਰਤ ਦੇ ਆਪ੍ਰੇਸ਼ਨ ਬ੍ਰਹਮਾ ਦੇ ਹਿੱਸੇ ਵਜੋਂ 118 ਮੈਂਬਰੀ ਭਾਰਤੀ ਫ਼ੌਜ ਦੀ ਫੀਲਡ ਹਸਪਤਾਲ ਯੂਨਿਟ, 60 ਟਨ ਰਾਹਤ ਸਮੱਗਰੀ ਸਮੇਤ, ਦੋ ਸੀ-17 ਜਹਾਜ਼ ਮਿਆਂਮਾਰ ਵਿਚ ਉਤਰੇ ਹਨ।