ਹਮਾਸ ਨੇ ਅਲੈਗਜ਼ੈਂਡਰ ਸਮੇਤ ਪੰਜ ਬੰਧਕਾਂ ਨੂੰ ਰਿਹਾਅ ਕਰਨ ਦਾ ਨਵਾਂ ਪ੍ਰਸਤਾਵ ਕੀਤਾ ਸਵੀਕਾਰ

ਕਾਹਿਰਾ (ਮਿਸਰ), 30 ਮਾਰਚ - ਨਿਊਜ਼ ਏਜੰਸੀ ਨੇ ਹਮਾਸ ਦੇ ਇਕ ਸਰੋਤ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਕਿ ਹਮਾਸ ਨੇ ਮਿਸਰ ਦੁਆਰਾ ਪੇਸ਼ ਕੀਤੇ ਗਏ ਇਕ ਨਵੇਂ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ, ਜਿਸ ਵਿਚ ਅਮਰੀਕੀ-ਇਜ਼ਰਾਈਲੀ ਐਡਨ ਅਲੈਗਜ਼ੈਂਡਰ ਸਮੇਤ ਪੰਜ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ।