ਡਾਇਰੈਕਟਰ ਜਨਰਲ ਬਾਰਡਰ ਰੋਡਜ਼ ਲੈਫਟੀਨੈਂਟ ਜਨਰਲ ਰਘੂ ਸ਼੍ਰੀਨਿਵਾਸਨ ਵਲੋਂ ਉੱਤਰੀ ਕਸ਼ਮੀਰ ਦੇ ਅੱਗੇ ਵਾਲੇ ਖੇਤਰਾਂ ਦਾ ਦੌਰਾ

ਸ੍ਰੀਨਗਰ, 30 ਮਾਰਚ - ਡਾਇਰੈਕਟਰ ਜਨਰਲ ਬਾਰਡਰ ਰੋਡਜ਼ ਲੈਫਟੀਨੈਂਟ ਜਨਰਲ ਰਘੂ ਸ਼੍ਰੀਨਿਵਾਸਨ ਨੇ, ਮੁੱਖ ਇੰਜੀਨੀਅਰ ਪ੍ਰੋਜੈਕਟ ਬੀਕਨ ਅਤੇ 32 ਬਾਰਡਰ ਰੋਡ ਟਾਸਕ ਫੋਰਸ ਦੇ ਨਾਲ, ਪ੍ਰੋਜੈਕਟ ਬੀਕਨ ਅਧੀਨ ਰਣਨੀਤਕ ਸੜਕਾਂ ਦੇ ਨਿਰਮਾਣ ਦੀ ਸਮੀਖਿਆ ਕਰਨ ਲਈ ਉੱਤਰੀ ਕਸ਼ਮੀਰ ਦੇ ਅੱਗੇ ਵਾਲੇ ਖੇਤਰਾਂ ਦਾ ਦੌਰਾ ਕੀਤਾ। ਬੀ.ਆਰ.ਓ. ਅਧਿਕਾਰੀ ਅਨੁਸਾਰ ਉਨ੍ਹਾਂ ਨੇ ਲੱਦਾਖ ਸੈਕਟਰ ਨਾਲ ਜਲਦੀ ਸੰਪਰਕ ਯਕੀਨੀ ਬਣਾਉਣ ਅਤੇ ਰਾਸ਼ਟਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜ਼ੋਜਿਲਾ ਪਾਸ 'ਤੇ ਬਰਫ਼ ਹਟਾਉਣ ਦਾ ਕੰਮ ਵੀ ਦੇਖਿਆ:।