ਸੰਸਦ ਬਜਟ ਸੈਸ਼ਨ ਦਾ ਅੱਜ 11ਵਾਂ ਦਿਨ, ਰਾਜ ਸਭਾ ’ਚ ਪੇਸ਼ ਕੀਤਾ ਜਾ ਸਕਦਾ ਵਿੱਤ ਬਿੱਲ 2025

ਨਵੀਂ ਦਿੱਲੀ, 26 ਮਾਰਚ- ਅੱਜ ਬਜਟ ਸੈਸ਼ਨ ਦੇ ਦੂਜੇ ਪੜਾਅ ਦਾ 11ਵਾਂ ਦਿਨ ਹੈ। ਵਿੱਤ ਬਿੱਲ-2025 ਅੱਜ ਰਾਜ ਸਭਾ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਵਿੱਤ ਬਿੱਲ-2025 ਮੰਗਲਵਾਰ ਨੂੰ ਲੋਕ ਸਭਾ ਵਿਚ ਪੈਂਤੀ ਤਬਦੀਲੀਆਂ ਨਾਲ ਪਾਸ ਹੋ ਗਿਆ ਸੀ। ਇਸ ਬਿੱਲ ਵਿਚ ਆਨਲਾਈਨ ਇਸ਼ਤਿਹਾਰਾਂ ’ਤੇ 6% ਡਿਜੀਟਲ ਟੈਕਸ ਨੂੰ ਖਤਮ ਕਰਨਾ ਸ਼ਾਮਿਲ ਹੈ। ਰਾਜ ਸਭਾ ਤੋਂ ਪ੍ਰਵਾਨਗੀ ਤੋਂ ਬਾਅਦ, 2025-26 ਲਈ ਬਜਟ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਸਾਲ ਸਰਕਾਰ ਨੇ ਕੁੱਲ 50.65 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ। ਇਹ ਮੌਜੂਦਾ ਵਿੱਤੀ ਸਾਲ ਨਾਲੋਂ 7.4% ਵੱਧ ਹੈ। ਬਜਟ ਦਸਤਾਵੇਜ਼ਾਂ ਅਨੁਸਾਰ, 1 ਅਪ੍ਰੈਲ, 2025 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਵਿਚ ਕੇਂਦਰੀ ਯੋਜਨਾਵਾਂ ਲਈ 5.42 ਲੱਖ ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ, ਰਾਜਾਂ ਨੂੰ ਦਿੱਤੀ ਜਾਣ ਵਾਲੀ ਕੁੱਲ ਰਕਮ 25.01 ਲੱਖ ਕਰੋੜ ਰੁਪਏ ਹੈ, ਜੋ ਕਿ 2023-24 ਨਾਲੋਂ 4.92 ਲੱਖ ਕਰੋੜ ਰੁਪਏ ਵੱਧ ਹੈ।