ਪੰਜਾਬ ਦੇ ਬਜਟ 'ਚ ਲੋਕਾਂ ਨੂੰ ਕੀਤਾ ਗਿਆ ਗੁੰਮਰਾਹ - ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 26 ਮਾਰਚ-ਅੱਜ ਅਕਾਲੀ ਦਲ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਪੰਜਾਬ ਵਿਧਾਨ ਸਭਾ ਦੇ 2025-26 ਦੇ ਬਜਟ ਨੂੰ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਜੋ ਵਾਅਦੇ ਕੀਤੇ ਗਏ ਹਨ, ਉਸ ਲਈ ਖਜ਼ਾਨੇ ਵਿਚ ਪੈਸੇ ਕਿਥੋਂ ਆਉਣਗੇ ਤੇ ਵਿੱਤ ਮੰਤਰੀ ਨੇ ਖੁਦ ਦੱਸਿਆ ਕਿ ਕਰਜ਼ਾ ਹੋਰ ਵਧੇਗਾ।