ਡਿਊਟੀ ਦੌਰਾਨ ਨਾਇਕ ਗੁਰਦੇਵ ਸਿੰਘ ਦਾ ਦਿਹਾਂਤ

ਚੋਗਾਵਾਂ, (ਅੰਮ੍ਰਿਤਸਰ), 25 ਮਾਰਚ (ਗੁਰਵਿੰਦਰ ਸਿੰਘ ਕਲਸੀ)- ਦੇਸ਼ ਦੀ ਸੇਵਾ ਭਾਵਨਾ ਨਾਲ 15 ਸਾਲ ਪਹਿਲਾਂ ਫੌਜ ’ਚ ਭਰਤੀ ਹੋਏ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੁੱਲਰ ਦੇ ਨੌਜਵਾਨ ਫੌਜੀ ਗੁਰਦੇਵ ਸਿੰਘ ਨਾਇਕ ਦੀ ਕੁਪਵਾੜਾ ਵਿਖੇ ਡਿਊਟੀ ਦੌਰਾਨ ਸਿਹਤ ਖ਼ਰਾਬ ਹੋਣ ਕਰਕੇ ਦਿਹਾਂਤ ਹੋ ਜਾਣ ਦੀ ਖ਼ਬਰ ਹੈ। ਸ਼ਹੀਦ ਫੌਜੀ ਦੀ ਮੌਤ ਦੀ ਖਬਰ ਸੁਣਦਿਆਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਗੁਰਦੇਵ ਸਿੰਘ ਮਿ੍ਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਪਹੁੰਚ ਗਈ। ਜਿੱਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਮਿਲਣ ਵਾਲੀ ਹਰ ਸਹੂਲਤ ਪਹਿਲ ਦੇ ਅਧਾਰ ’ਤੇ ਦਿੱਤੀ ਜਾਵੇਗੀ।