ਪੰਜਾਬੀ ਮੁਟਿਆਰ ਨਾਲ ਸਿਰ ਫਿਰੇ ਵਲੋਂ ਦਿਨ ਦਿਹਾੜੇ ਹੱਥੋਪਾਈ

ਕੈਲਗਰੀ, 25 ਮਾਰਚ (ਜਸਜੀਤ ਸਿੰਘ ਧਾਮੀ)- ਕੈਲਗਰੀ ਨਗਰ ਕੌਸਲ ਨੇੜੇ ਪੈਂਦੇ ਬੋ ਵੈਲੀ ਕਾਲਜ ਟ੍ਰੇਨ ਸਟੇਸ਼ਨ ’ਤੇ ਪੰਜਾਬੀ ਮੁਟਿਆਰ ਨਾਲ ਇਕ ਸਿਰ ਫਿਰੇ ਵਲੋਂ ਦਿਨ ਦਿਹਾੜੇ ਹੱਥੋਪਾਈ ਕਰਨ ਦਾ ਸਮਾਚਾਰ ਹੈ। ਮੁਟਿਆਰ ਦੇ ਹੱਥੋ ਪਾਣੀ ਵਾਲੀ ਬੋਤਲ ਫੜਕੇ ਉਸ ਵਿਅਕਤੀ ਨੇ ਉਸ ਦੇ ਮੂੰਹ ’ਤੇ ਪਾਉਣ ਦੀ ਕੋਸ਼ਿਸ਼ ਕੀਤੀ। ਸਟੇਸ਼ਨ ’ਤੇ ਖੜੇ ਲੋਕ ਵੀਡੀਓ ਬਣਾਉਂਦੇ ਰਹੇ ਪਰ ਕਿਸੇ ਨੇ ਪੰਜਾਬੀ ਮੁਟਿਆਰ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਹਾਦਸੇ ਤੋਂ ਬਾਅਦ ਸ਼ਹਿਰ ਵਿਚ ਚਿੰਤਾ ਦਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੇ ਕੈਲਗਰੀ ਪੁਲਿਸ ਚੀਫ਼ ਅਤੇ ਸ਼ਹਿਰ ਦੀ ਮੇਅਰ ਨਾਲ ਮੀਟਿੰਗ ਕਰਨ ਵਾਸਤੇ ਸਮਾਂ ਮੰਗਿਆ ਹੈ।