ਅਮਰੀਕਾ : ਪਾਰਕ 'ਚ ਗੋਲੀਬਾਰੀ ਦੌਰਾਨ ਤਿੰਨ ਲੋਕਾਂ ਦੀ ਮੌਤ, 15 ਜ਼ਖ਼ਮੀ

ਲਾਸ ਕਰੂਸੇਸ (ਅਮਰੀਕਾ), 23 ਮਾਰਚ - ਨਿਊਜ਼ ਏਜੰਸੀ ਨੇ ਸਥਾਨਕ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਨਿਊ ਮੈਕਸੀਕੋ ਦੇ ਲਾਸ ਕਰੂਸੇਸ ਦੇ ਇਕ ਪਾਰਕ ਵਿਚ ਗੋਲੀਬਾਰੀ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖ਼ਮੀ ਹੋ ਗਏ। ਲਾਸ ਕਰੂਸੇਸ ਪੁਲਿਸ ਦੀ ਇਕ ਫੇਸਬੁੱਕ ਪੋਸਟ ਦੇ ਅਨੁਸਾਰ, ਰਾਤ 10 ਵਜੇ (ਸਥਾਨਕ ਸਮੇਂ) ਦੇ ਕਰੀਬ ਹੋਈ ਗੋਲੀਬਾਰੀ ਵਿਚ ਦੋ 19 ਸਾਲ ਦੇ ਅਤੇ ਇਕ 16 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਜ਼ਖਮੀ ਲੋਕਾਂ ਦੀ ਉਮਰ 16 ਤੋਂ 36 ਸਾਲ ਦੇ ਵਿਚਕਾਰ ਹੈ।