ਕਰਨਲ ਕੁੱਟਮਾਰ ਮਾਮਲਾ : ਸੀ.ਐਮ. ਵਲੋਂ ਮੀਟਿੰਗ ਲਈ ਸਮਾਂ ਮਿਲਣ ਤੋਂ ਬਾਅਦ ਪਤਨੀ ਨੇ ਚੁੱਕਿਆ ਧਰਨਾ

ਪਟਿਆਲਾ, 24 ਮਾਰਚ (ਮਨਦੀਪ ਸਿੰਘ ਖਰੋੜ)-ਕਰਨਲ ਨਾਲ ਕੁੱਟਮਾਰ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਪਟਿਆਲਾ ਦੇ ਡੀ.ਸੀ. ਦਫਤਰ ਸਾਹਮਣੇ ਦੋ ਦਿਨਾਂ ਤੋਂ ਚੱਲ ਰਿਹਾ ਧਰਨਾ ਮੁੱਖ ਮੰਤਰੀ ਨੂੰ 31 ਮਾਰਚ ਨੂੰ ਮਿਲਣ ਦਾ ਲਿਖਤੀ ਭਰੋਸਾ ਦੇਣ ਤੋਂ ਬਾਅਦ ਕਰਨਲ ਬਾਠ ਤੇ ਫੌਜੀ ਸੰਗਠਨਾਂ ਵਲੋਂ ਖਤਮ ਕਰ ਦਿੱਤਾ ਗਿਆ। ਇਸਦੀ ਪੁਸ਼ਟੀ ਕਰਦਿਆਂ ਜਸਵਿੰਦਰ ਕੌਰ ਬਾਠ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਫਿਰ ਤੋਂ ਸੰਘਰਸ਼ ਸ਼ੁਰੂ ਕਰਨਗੇ।