ਹੁਣ ਪਿਆਜ਼ ਦੇ ਨਿਰਯਾਤ 'ਤੇ ਕੋਈ ਨਿਰਯਾਤ ਡਿਊਟੀ ਨਹੀਂ ਲਗਾਈ ਜਾਵੇਗੀ - ਸ਼ਿਵਰਾਜ ਸਿੰਘ ਚੌਹਾਨ

ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, "... ਪਿਆਜ਼ 'ਤੇ 40% ਦੀ ਨਿਰਯਾਤ ਡਿਊਟੀ ਲਗਾਈ ਗਈ ਸੀ, ਪਰ ਜਦੋਂ ਕੀਮਤਾਂ ਘਟਣ ਲੱਗੀਆਂ ਅਤੇ ਕਿਸਾਨਾਂ ਨੂੰ ਘੱਟ ਕੀਮਤਾਂ ਮਿਲਣੀਆਂ ਸ਼ੁਰੂ ਹੋ ਗਈਆਂ, ਤਾਂ ਸਰਕਾਰ ਨੇ ਨਿਰਯਾਤ ਡਿਊਟੀ 40% ਤੋਂ ਘਟਾ ਕੇ 20% ਕਰਨ ਦਾ ਫ਼ੈਸਲਾ ਲਿਆ ਸੀ... ਹੁਣ, ਅਸੀਂ 20% ਦੀ ਨਿਰਯਾਤ ਡਿਊਟੀ ਨੂੰ ਜ਼ੀਰੋ ਕਰਨ ਦਾ ਫ਼ੈਸਲਾ ਕੀਤਾ ਹੈ। ਪਿਆਜ਼ ਦੇ ਨਿਰਯਾਤ 'ਤੇ ਕੋਈ ਨਿਰਯਾਤ ਡਿਊਟੀ ਨਹੀਂ ਲਗਾਈ ਜਾਵੇਗੀ ਤਾਂ ਜੋ ਸਾਡੇ ਕਿਸਾਨਾਂ ਦੁਆਰਾ ਉਗਾਏ ਗਏ ਪਿਆਜ਼ ਬਿਨਾਂ ਨਿਰਯਾਤ ਡਿਊਟੀ ਦੇ ਵਿਸ਼ਵ ਬਾਜ਼ਾਰਾਂ ਵਿਚ ਜਾ ਸਕਣ, ਅਤੇ ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਮਿਲ ਸਕਣ..."।