JALANDHAR WEATHER

ਮੋਟਰਸਾਈਕਲ ਨਾਲ ਆਵਾਰਾ ਪਸ਼ੂ ਟਕਰਾਉਣ ਕਾਰਨ ਵਿਅਕਤੀ ਦੀ ਮੌਤ

ਕਪੂਰਥਲਾ, 22 ਮਾਰਚ (ਅਮਨਜੋਤ ਸਿੰਘ ਵਾਲੀਆ)-ਆਰ.ਸੀ.ਐਫ. ਨਜ਼ਦੀਕ ਆਪਣੀ ਦੁਕਾਨ ਬੰਦ ਕਰਕੇ ਵਾਪਸ ਆ ਰਹੇ ਇਕ ਵਿਅਕਤੀ ਦੇ ਮੋਟਰਸਾਈਕਲ ਨਾਲ ਖ਼ਰਬੂਜ਼ਾ ਮੰਡੀ ਨਜ਼ਦੀਕ ਅਚਾਨਕ ਆਵਾਰਾ ਪਸ਼ੂ ਦੇ ਟਰਕਾਉਣ ਕਾਰਨ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ. ਰਾਜਬੀਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਮੁਕੇਸ਼ ਕੁਮਾਰ ਪੁੱਤਰ ਸੁਖਦੇਵ ਵਾਸੀ ਦਸਮੇਸ਼ ਕਾਲੋਨੀ ਜੋ ਕਿ ਆਰ.ਸੀ.ਐਫ. ਨਜ਼ਦੀਕ ਸੀਮੈਂਟ ਦੀ ਦੁਕਾਨ ਕਰਦਾ ਹੈ ਤੇ ਰਾਤ ਨੂੰ ਦੁਕਾਨ ਬੰਦ ਕਰਕੇ ਮੋਟਰਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਖ਼ਰਬੂਜ਼ਾ ਮੰਡੀ ਨੇੜੇ ਪਹੁੰਚਿਆ ਤਾਂ ਅਚਾਨਕ ਇਕ ਆਵਾਰਾ ਪਸ਼ੂ ਉਸਦੇ ਮੋਟਰਸਾਈਕਲ ਨਾਲ ਟਕਰਾਅ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਿਸ ਦਾ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਮੁਕੇਸ਼ ਦੁਕਾਨ ਬੰਦ ਕਰਨ ਉਪਰੰਤ ਆਪਣੇ ਨਾਲ ਬੈਗ ਵਿਚ ਲਗਭਗ ਇਕ ਲੱਖ ਰੁਪਏ ਵੀ ਲੈ ਕੇ ਆ ਰਿਹਾ ਸੀ ਜੋ ਘਟਨਾ ਸਥਾਨ ਤੋਂ ਗਾਇਬ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ