ਬਿਜਲੀ ਠੀਕ ਕਰਦੇ ਸਮੇਂ ਬਿਜਲੀ ਬੋਰਡ ਮੁਲਾਜ਼ਮ ਦੀ ਹੋਈ ਮੌਤ

ਨਾਭਾ, (ਪਟਿਆਲਾ), 21 ਮਾਰਚ (ਜਗਨਾਰ ਸਿੰਘ ਦੁਲੱਦੀ)- ਨਾਭਾ ਦੀ ਡਿਫੈਂਸ ਕਲੋਨੀ ਵਿਖੇ ਬਿਜਲੀ ਠੀਕ ਕਰਦੇ ਸਮੇਂ ਬਿਜਲੀ ਬੋਰਡ ਦੇ ਇਕ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਰਾਜੀਵ ਕੁਮਾਰ ਲਾਲਕਾ ਵਜੋਂ ਹੋਈ ਹੈ, ਜੋ ਕਿ ਨਾਭਾ ਦੇ ਅਲਹੌਰਾਂ ਗੇਟ ਦਾ ਰਹਿਣ ਵਾਲਾ ਸੀ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਕਿਹਾ ਕਿ ਜਦੋਂ ਰਾਜੀਵ ਕੁਮਾਰ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਇਸ ਦੇ ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਹਲਚਲ ਨਹੀਂ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ।