ਹੀਥਰੋ ਹਵਾਈ ਅੱਡੇ ਨੂੰ ਬਿਜਲੀ ਸਪਲਾਈ ਕਰਨ ਵਾਲੇ ਸਬਸਟੇਸ਼ਨ ’ਚ ਲੱਗੀ ਅੱਗ

ਲੰਡਨ, 21 ਮਾਰਚ- ਹਵਾਈ ਅੱਡੇ ਨੂੰ ਸਪਲਾਈ ਕਰਨ ਵਾਲੇ ਇਕ ਬਿਜਲੀ ਸਬਸਟੇਸ਼ਨ ਵਿਚ ਅੱਗ ਲੱਗਣ ਕਾਰਨ, ਹੀਥਰੋ ਵਿਚ ਬਿਜਲੀ ਬੰਦ ਹੋ ਗਈ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਯਾਤਰੀਆਂ ਅਤੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ, ਹੀਥਰੋ 21 ਮਾਰਚ ਨੂੰ 23 ਘੰਟਿਆਂ ਤੱਕ ਬੰਦ ਰਹੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਦੀ ਯਾਤਰਾ ਨਾ ਕਰਨ ਅਤੇ ਹੋਰ ਜਾਣਕਾਰੀ ਲਈ ਆਪਣੀ ਏਅਰਲਾਈਨ ਨਾਲ ਸੰਪਰਕ ਕਰਨ। ਅਸੀਂ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ।