JALANDHAR WEATHER

ਸਕਾਰਪੀਓ ਸਵਾਰ ਵਿਅਕਤੀਆਂ ਨੇ ਪੁਲਿਸ ’ਤੇ ਕੀਤੀ ਫਾਇਰਿੰਗ

ਜੈਤੋ, (ਫਰੀਦਕੋਟ), 20 ਮਾਰਚ (ਗੁਰਚਰਨ ਸਿੰਘ ਗਾਬੜੀਆ)- ਪਿੰਡ ਚੰਦਭਾਨ ਦੇ ਡ੍ਰੇਨ ’ਤੇ ਸੀ.ਆਈ.ਏ. ਸਟਾਫ਼ ਜੈਤੋ ਵਲੋਂ ਲਗਾਏ ਨਾਕੇ ਨੂੰ ਜਦ ਬਠਿੰਡਾ ਤਰਫੋਂ ਸਕਾਰਪੀਓ ਕਾਰ ਐਚ.ਆਰ. 7 ਏ.ਈ 1020 ਨੂੰ ਰੁੱਕਣ ਤਾ ਇਸ਼ਾਰਾ ਕੀਤਾ ਤਾਂ ਸਕਾਰਪੀਓ ਵਿਚ ਸਵਾਰ ਵਿਅਕਤੀਆਂ ਨੇ ਪੁਲਿਸ ’ਤੇ ਫ਼ਾਇਰਿੰਗ ਕਰ ਦਿੱਤੀ ਦੇ ਜਵਾਬ ਵਿਚ ਪੁਲਿਸ ਨੇ ਫਾਇਰ ਕੀਤੇ ਤਾਂ ਜਿਸ ਤੋਂ ਬਾਅਦ ਇਹ ਗੱਡੀ ਇਕ ਸਾਈਡ ਨੂੰ ਮੁੜ ਗਈ ਅਤੇ ਇਸ ਦੇ ਵਿਚ ਦੋ ਵਿਅਕਤੀ ਸੁਰਿੰਦਰ ਉਰਫ਼ ਗੱਗਨੀ ਪੁੱਤਰ ਮਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਉਰਫ਼ ਲੱਖੂ ਪੁੱਤਰ ਰਾਜੂ ਸਿੰਘ ਵਾਸੀਆਂਨ ਅੰਬਡੇਕਰ ਨਗਰ ਜੈਤੋ ਮੌਜੂਦ ਸਨ। ਇਸ ਦੌਰਾਨ ਸੁਰਿੰਦਰ ਸਿੰਘ ਉਰਫ਼ ਗੱਗਨੀ ਦੇ ਲੱਤ ਵਿਚ ਗੋਲ਼ੀ ਲੱਗਣ ਕਾਰਨ ਜ਼ਖਮੀ ਹੋ ਗਿਆ, ਨੂੰ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਐਸ.ਐਸ.ਪੀ. ਫ਼ਰੀਦਕੋਟ ਮੈਡਮ ਪ੍ਰਿਗਿਆ ਜੈਨ, ਜਸਮੀਤ ਸਿੰਘ ਐਸ.ਪੀ. (ਡੀ) ਫ਼ਰੀਦਕੋਟ, ਜੈਤੋ ਦੇ ਡੀ.ਐਸ.ਪੀ. ਸੁਖਦੀਪ ਸਿੰਘ, ਐਸ.ਐਚ.ਓ. ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ। ਇਸ ਦੋਰਾਨ ਐਸ.ਐਸ.ਪੀ. ਫ਼ਰੀਦਕੋਟ ਮੈਡਮ ਪ੍ਰਿਗਿਆ ਜੈਨ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਇਕ ਹਥਿਆਰ 32 ਬੋਰ ਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਫੜ੍ਹੇ ਗਏ ਵਿਅਕਤੀਆਂ ਦੇ ਸੰਬੰਧ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ