ਕਿਸਾਨ ਆਗੂ ਕਾਕਾ ਕੋਟੜਾ, ਮਨਜੀਤ ਰਾਏ ਤੇ ਬੀਬੀ ਸੁਖਵਿੰਦਰ ਕੌਰ ਪੁਲਿਸ ਵਲੋਂ ਗ੍ਰਿਫਤਾਰ

ਰਾਜਪੁਰਾ, 19 ਮਾਰਚ (ਰਣਜੀਤ ਸਿੰਘ)-ਸ਼ੰਭੂ ਬਾਰਡਰ ਉਤੇ ਭਾਵੇਂ ਸਵੇਰ ਤੋਂ ਲੈ ਕੇ ਹੀ ਪੁਲਿਸ ਕਾਫੀ ਜ਼ਿਆਦਾ ਸਰਗਰਮ ਵਿਖਾਈ ਦੇ ਰਹੀ ਸੀ ਤੇ ਸਵੇਰ ਤੋਂ ਹੀ ਐਂਬੂਲੈਂਸ ਅਤੇ ਪੁਲਿਸ ਦੀਆਂ ਗੱਡੀਆਂ ਇਧਰ-ਉਧਰ ਚੱਕਰ ਲਗਾਉਂਦੀਆਂ ਵੇਖੀਆਂ ਗਈਆਂ ਪਰ ਸ਼ਾਮ ਵੇਲੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਿਸਾਨ ਆਗੂ ਮਨਜੀਤ ਸਿੰਘ ਰਾਏ, ਕਿਸਾਨ ਆਗੂ ਕਾਕਾ ਕੋਟੜਾ ਅਤੇ ਕਿਸਾਨ ਆਗੂ ਬੀਬੀ ਸੁਖਵਿੰਦਰ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਘੇ ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।