ਸ਼ੰਭੂ ਬੈਰੀਅਰ ਪੁਲਿਸ ਛਾਉਣੀ 'ਚ ਹੋਇਆ ਤਬਦੀਲ
ਰਾਜਪੁਰਾ/ਸ਼ੰਭੂ, 19 ਮਾਰਚ (ਰਣਜੀਤ ਸਿੰਘ)-ਸ਼ੰਭੂ ਬੈਰੀਅਰ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਵਾਟਰ ਕੈਨਨ ਵੀ ਪਹੁੰਚ ਚੁੱਕੇ ਹਨ। ਐਸ.ਡੀ.ਐਮ. ਸਮੇਤ ਹੋਰ ਵੱਡੇ ਅਧਿਕਾਰੀ ਮੌਕੇ ਉਤੇ ਹਾਜ਼ਰ ਹਨ। ਭਾਵੇਂ ਕਿਸੇ ਵੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਪਰ ਇਹ ਸੁਣਨ ਨੂੰ ਆ ਰਿਹਾ ਹੈ ਕਿ ਅੱਜ ਰਾਤ ਨੂੰ ਪੁਲਿਸ ਟਰੈਕਟਰਾਂ ਰਾਹੀਂ ਕਿਸਾਨਾਂ ਦੀਆਂ ਟਰਾਲੀਆਂ ਵੀ ਇਧਰ-ਉਧਰ ਕਰ ਸਕਦੀ ਹੈ।