ਪਹਾੜੀ ਰਾਜਾਂ 'ਚ ਪੰਜਾਬੀ ਸ਼ਰਧਾਲੂਆਂ 'ਤੇ ਹਮਲੇ ਚਿੰਤਾਜਨਕ -ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 19 ਮਾਰਚ-ਅੱਜ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪਹਾੜੀ ਰਾਜਾਂ ਤੇ ਹਿਮਾਚਲ ਪ੍ਰਦੇਸ਼ ਵਿਚ ਪੰਜਾਬੀ ਸ਼ਰਧਾਲੂਆਂ ਉਤੇ ਭੀੜ ਵਲੋਂ ਕੀਤੇ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਸ ਮਾਹੌਲ ਵਿਚ ਸਾਰਿਆਂ ਨੂੰ ਅਮਨ-ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਹਿਮਾਚਲ ਦੇ ਸੀ.ਐਮ. ਨੂੰ ਆਰੋਪੀਆਂ ਉਤੇ ਐਕਸ਼ਨ ਲੈਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਇਸ ਮਾਮਲੇ ਵਿਚ ਦਖਲ ਦੇਣਾ ਚਾਹੀਦਾ ਹੈ।