ਖੰਨਾ ਵਿਚ ਅੱਜ ਸ਼ਾਮ ਦੋਸਤਾਂ ਵਿਚ ਮਾਮੂਲੀ ਲੜਾਈ ਵਿਚ ਇਕ ਦੋਸਤ ਦਾ ਕਤਲ

ਖੰਨਾ , 16 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਸ਼ਾਮ ਸਥਾਨਕ ਨਗਰ ਕੌਂਸਲ ਦੇ ਪਾਰਕ ਦੇ ਨੇੜੇ ਦੋ ਦੋਸਤਾਂ ਵਿਚ ਹੋਈ ਆਪਸੀ ਲੜਾਈ ਵਿਚ ਇਕ ਦੋਸਤ ਦਾ ਕਤਲ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਮਨੋਜ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਆਜ਼ਾਦ ਨਗਰ ਖੰਨਾ ਆਪਣੇ ਹੀ ਇਕ ਦੋਸਤ ਫੌਜੀ ਪੁੱਤਰ ਮਹਿੰਦਰ ਵਾਸੀ ਕ੍ਰਿਸ਼ਨਾ ਨਗਰ ਖੰਨਾ ਨਾਲ ਕਿਸੇ ਗੱਲ ਤੋਂ ਲੜ ਪਿਆ । ਕੁਝ ਲੋਕ ਮੌਕੇ 'ਤੇ ਕਹਿ ਰਹੇ ਸਨ ਕਿ ਉਨ੍ਹਾਂ ਨੇ ਇੱਕਠੇ ਸ਼ਰਾਬ ਪੀਤੀ ਸੀ । ਲੜਾਈ ਵਿਚ ਫੌਜੀ ਨੇ ਮਨੋਜ 'ਤੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ। ਖੰਨਾ ਸਿਟੀ 2 ਦੇ ਐਸ. ਐਚ.ਓ. ਜਗਜੀਵਨ ਰਾਮ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਤੇ ਮਨੋਜ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਕਥਿਤ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ।