ਹੋਲੇ ਮਹੱਲੇ ਨੂੰ ਸਮਰਪਿਤ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਕਰਵਾਏ

ਛੇਹਰਟਾ (ਅੰਮ੍ਰਿਤਸਰ ) ,16 ਮਾਰਚ (ਪੱਤਰ ਪ੍ਰੇਰਕ) - ਦੋ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਤੇ ਸੱਚਖੰਡ ਵਾਸੀ ਸੰਤ ਬਾਬਾ ਮਸਤ ਰਾਮ ਜੀ ਜੇ ਭਗਤੀ ਅਸਥਾਨ ਇਤਿਹਾਸਿਕ ਗੁਰਦੁਆਰਾ ਬੋਹੜੀ ਸਾਹਿਬ ਕੋਟ ਖ਼ਾਲਸਾ ਕਮੇਟੀ (ਰਜਿ:) ਵਲੋਂ 86ਵਾਂ ਹੋਲਾ ਮਮਹੱਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਵੀਂ ਲੜੀ ਦੇ 51 ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕੀਰਤਨੀਏ ਜਥੇ: ਵਲੋ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ। ਧਾਰਮਿਕ ਸਮਾਗਮਾਂ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਦੇ ਵੱਖ-ਵੱਖ ਵਰਗਾਂ ਦੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੈਂਕੜੇ ਨੌਜਵਾਨਾਂ ਨੇ ਭਾਗ ਲਿਆ। ਪਹਿਲੇ ਵਰਗ 5 ਤੋਂ 10 ਸਾਲ ਵਿਚ ਸਾਲ ਵਿਚ ਯੁਵਰਾਜ ਸਿੰਘ ਪਹਿਲੇ,ਰਣਜੋਤ ਸਿੰਘ ਦੂਸਰੇ, ਅੰਮ੍ਰਿਤਪਾਲ ਸਿੰਘ ਤੀਸਰੇ ਸਥਾਨ,ਦੂਸਰੇ ਗਰੁੱਪ 10 ਤੋਂ 15 ਸਾਲ ਵਿਚ ਜਸ਼ਨਜੀਤ ਸਿੰਘ ਪਹਿਲਾ,ਆਨੰਦ ਦੀਪ ਸਿੰਘ ਦੂਸਰਾ, ਗੁਰਵੰਸ਼ਦੀਪ ਸਿੰਘ ਨੇ ਤੀਸਰਾ ਅਤੇ ਤੀਸਰੇ ਗਰੁੱਪ 15 ਤੋਂ 25 ਸਾਲ ਵਰਗ ਵਿਚੋਂ ਅਵੀਜੋਤ ਸਿੰਘ ਨੇ ਪਹਿਲਾ,ਗੁਰਕੀਰਤ ਸਿੰਘ ਦੂਸਰਾ ਤੇ ਗੁਰਜਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।