ਬਟਾਲਾ ਨਜ਼ਦੀਕ ਨੌਜਵਾਨ ਦਾ ਕਤਲ - ਸੜਕ ਕਿਨਾਰਿਓ ਮਿਲੀ ਲਾਸ਼

ਬਟਾਲਾ, (ਗੁਰਦਾਸਪੁਰ), 15 ਮਾਰਚ (ਸਤਿੰਦਰ ਸਿੰਘ)- ਬਟਾਲਾ ਦੇ ਨਜ਼ਦੀਕ ਪਿੰਡ ਹਰਦੋਝੰਡੇ ਦੇ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਵਿਜੈ ਸਿੰਘ ਆਪਣੀ ਭੂਆ ਪਿੰਡ ਨਵਾਂ ਪਿੰਡ ਵਿਖੇ ਗਿਆ ਸੀ। ਸਵੇਰ ਸਮੇਂ ਉਸ ਦੀ ਲਾਸ਼ ਸੜਕ ਕਿਨਾਰਿਓ ਮਿਲਣ ਕਾਰਨ ਪਿੰਡ ਵਿਚ ਸਨਸਨੀ ਫੈਲ ਗਈ ਹੈ। ਭਰਾ ਸੂਰਜ ਪਿਤਾ ਸੁਲੱਖਣ ਸਿੰਘ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਿਜੈ ਸਿੰਘ ਸ਼ਾਮ ਸਮੇਂ ਆਪਣੀ ਭੂਆ ਦੇ ਪਿੰਡ ਲਈ ਨਿਕਲਿਆ ਸੀ, ਉਹ ਸਾਰੀ ਰਾਤ ਉਹ ਘਰ ਵਾਪਸ ਨਹੀਂ ਆਇਆ, ਪ੍ਰੰਤੂ ਸਵੇਰ ਸਮੇਂ ਉਸ ਦੀ ਮ੍ਰਿਤਕ ਦੇਹ ਪਿੰਡ ਦੀ ਸੜਕ ਕਿਨਾਰੇ ਪਈ ਮਿਲੀ ਹੈ। ਉਨ੍ਹਾਂ ਦੱਸਿਆ ਕਿ ਵਿਜੈ ਸਿੰਘ ਦਾ ਕਿਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।