ਬਲੂਚਿਸਤਾਨ 'ਚ ਪਾਕਿਸਤਾਨ ਆਰਮੀ ਦੇ ਕਾਫਿਲੇ 'ਤੇ ਹਮਲਾ

ਪਾਕਿਸਤਾਨ, 15 ਮਾਰਚ-ਬਲੂਚਿਸਤਾਨ 'ਚ ਪਾਕਿਸਤਾਨ ਆਰਮੀ ਦੇ ਕਾਫਿਲੇ 'ਤੇ ਹਮਲਾ ਹੋਇਆ ਹੈ। ਕੇਚ ਜ਼ਿਲ੍ਹੇ ਦੇ ਤੁਰਬਤ ਇਲਾਕੇ ਵਿਚ ਬੰਬ ਧਮਾਕਾ ਕੀਤਾ ਗਿਆ ਹੈ। ਇਸ ਵਿਚ ਬਹੁਤ ਸਾਰੇ ਸੈਨਿਕ ਜ਼ਖਮੀ ਹੋਏ ਜਦੋਂਕਿ ਕੁਝ ਦੇ ਮਾਰੇ ਜਾਣ ਦੀਆਂ ਵੀ ਰਿਪੋਰਟਾਂ ਹਨ। ਹਮਲਾਵਰਾਂ ਨੇ ਪਾਕਿਸਤਾਨੀ ਫੌਜ ਦੇ ਕਾਫਿਲੇ ਨੂੰ ਬੰਬਾਂ ਨਾਲ ਨਿਸ਼ਾਨਾ ਬਣਾਇਆ, ਜਿਸ ਨਾਲ ਇਲਾਕੇ ਵਿਚ ਤਣਾਅ ਹੋਰ ਵਧ ਗਿਆ ਹੈ।