ਬਲੂਚਿਸਤਾਨ 'ਚ ਹਥਿਆਰਬੰਦਾਂ ਵਲੋਂ ਰੇਲਗੱਡੀ 'ਤੇ ਹਮਲਾ, ਮੁਸਾਫਿਰ ਬਣਾਏ ਬੰਧਕ

ਪਾਕਿਸਤਾਨ, 11 ਮਾਰਚ-ਪਾਕਿਸਤਾਨੀ ਮੀਡੀਆ ਦੀ ਰਿਪੋਰਟ ਅਨੁਸਾਰ ਬਲੂਚਿਸਤਾਨ ਦੇ ਮਾਛ ਇਲਾਕੇ ਵਿਚ ਹਥਿਆਰਬੰਦ ਵਿਅਕਤੀਆਂ ਨੇ ਪੇਸ਼ਾਵਰ-ਕਵੇਟਾ ਜਾਫਰ ਐਕਸਪ੍ਰੈਸ ਰੇਲਗੱਡੀ 'ਤੇ ਹਮਲਾ ਕੀਤਾ। ਇਸ ਦੌਰਾਨ ਮੁਸਾਫਿਰ ਬੰਧਕ ਬਣਾ ਲਏ ਹਨ। ਇਸ ਮੌਕੇ ਕਈ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਤੇ ਟਰੇਨ ਨੂੰ ਵੀ ਹਾਈਜੈਕ ਕਰਨ ਦੀ ਖਬਰ ਹੈ।