ਆਬਕਾਰੀ ਤੇ ਕਰ ਵਿਭਾਗ ਵਲੋਂ ਲੋਹਾ ਸਕਰੈਪ ਦੇ 5 ਟਰੱਕ ਜ਼ਬਤ
ਸੁਨਾਮ, ਊਧਮ ਸਿੰਘ ਵਾਲਾ, 11 ਮਾਰਚ (ਸਰਬਜੀਤ ਸਿੰਘ ਧਾਲੀਵਾਲ)-ਆਬਕਾਰੀ ਤੇ ਕਰ ਵਿਭਾਗ ਦੀ ਮੋਬਾਇਲ ਵਿੰਗ ਵਲੋਂ ਸੁਨਾਮ ਦੇ ਨੇੜੇ ਮਹਿਲਾਂ ਚੌਕ ਵਿਖੇ ਲੋਹੇ ਦੇ ਸਕਰੈਪ ਦੇ ਭਰੇ 5 ਟਰੱਕਾਂ ਨੂੰ ਇੰਪਾਊਂਡ/ਜ਼ਬਤ ਕੀਤਾ ਗਿਆ। ਸਟੇਟ ਟੈਕਸ ਅਫਸਰ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 2 ਕੁ ਵਜੇ ਉਨ੍ਹਾਂ ਨੇ ਰਾਜਸਥਾਨ ਅਤੇ ਪੰਜਾਬ ਦੇ ਕੁਝ ਇਕ ਖੇਤਰ ਵਿਚੋਂ ਲੋਹੇ ਸਕਰੈਪ ਦੇ ਭਰੇ ਟਰੱਕਾਂ ਨੂੰ ਰੋਕ ਕੇ ਜਦੋਂ ਛਾਣਬੀਣ ਕੀਤੀ ਤਾਂ ਉਨ੍ਹਾਂ ਵਿਚ ਉਣਤਾਈ ਪਾਏ ਜਾਣ ਕਾਰਨ ਸਾਰੇ ਪੰਜ ਟਰੱਕਾਂ ਜਿਨ੍ਹਾਂ ਵਿਚ ਦੋ ਜੰਬੋ ਟਰੱਕ ਵੀ ਸ਼ਾਮਿਲ ਹਨ, ਨੂੰ ਜ਼ਬਤ ਕਰ ਲਿਆ ਗਿਆ। ਇਹ ਸਾਰੇ ਟਰੱਕ ਮੰਡੀ ਗੋਬਿੰਦਗੜ੍ਹ ਜਾ ਰਹੇ ਸਨ। ਪੁਲਿਸ ਦੀ ਮਦਦ ਨਾਲ ਉਕਤ ਟਰੱਕਾਂ ਦਾ ਚਲਾਨ ਕੀਤਾ ਗਿਆ ਅਤੇ ਇਨ੍ਹਾਂ ਦੀ ਜਾਂਚ ਤੋਂ ਇਲਾਵਾ ਦਸਤਾਵੇਜ਼ਾਂ ਦੀ ਸਕਿਓਰਿਟੀ ਵੀ ਕੀਤੀ ਜਾਵੇਗੀ।