ਪਿੰਕੀ ਧਾਲੀਵਾਲ ਦੀ ਗਿ੍ਫ਼ਤਾਰੀ ਤੋਂ ਬਾਅਦ ਸੁਨੰਦਾ ਸ਼ਰਮਾ ਦਾ ਬਿਆਨ

ਚੰਡੀਗੜ੍ਹ, 10 ਮਾਰਚ- ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਅੱਜ ਇਕ ਨਵੀਂ ਪੋਸਟ ਸਾਂਝੀ ਕੀਤੀ ਹੈ। ਪੋਸਟ ਵਿਚ ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਇਹ ਬਿਆਨ ਪਿੰਕੀ ਧਾਲੀਵਾਲ ਦੀ ਗਿ੍ਰਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਨਾਲ ਇਹ ਲੋਕ ਮੰਗਤੇ ਵਾਂਗ ਵਿਵਹਾਰ ਕਰਦੇ ਹਨ ਤੇ ਇਨ੍ਹਾਂ ਸਾਡੇ ਤੋਂ ਹੱਡ ਤੋੜਵੀਂ ਮਿਹਨਤ ਕਰਵਾਈ ਤੇ ਸਾਡੀ ਮਿਹਨਤ ਨਾਲ ਆਪਣੇ ਘਰ ਭਰੇ।