ਫਰਾਂਸੀਸੀ ਸ਼ਿਪਿੰਗ ਦਿੱਗਜ ਅਮਰੀਕਾ ਚ 20 ਅਰਬ ਡਾਲਰ ਦਾ ਕਰੇਗੀ ਨਿਵੇਸ਼ - ਟਰੰਪ

ਵਾਸ਼ਿੰਗਟਨ ਡੀ.ਸੀ., 7 ਮਾਰਚ - ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਫਰਾਂਸ ਸਥਿਤ ਸੀ.ਐਮ.ਏ. ਸੀ.ਜੀ.ਐਮ., ਜੋ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਸ਼ਿਪਿੰਗ ਕੰਪਨੀਆਂ ਵਿਚੋਂ ਇਕ ਹੈ, ਅਮਰੀਕਾ ਦੇ ਸ਼ਿਪਿੰਗ ਅਤੇ ਲੌਜਿਸਟਿਕਸ ਖੇਤਰ ਵਿਚ 20 ਅਰਬਅਮਰੀਕੀ ਡਾਲਰ ਦਾ ਨਿਵੇਸ਼ ਕਰੇਗੀ, ਜਿਸ ਨਾਲ "ਅਮਰੀਕਾ ਵਿੱਚ ਲਗਭਗ 10,000 ਨਵੀਆਂ ਨੌਕਰੀਆਂ" ਪੈਦਾ ਹੋਣਗੀਆਂ।