ਤੇਲੰਗਾਨਾ ਸੁਰੰਗ ਢਹਿਣ ਹਾਦਸਾ : ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਸਕੱਤਰ ਵਲੋਂ ਬਚਾਅ ਕਾਰਜਾਂ ਦਾ ਜਾਇਜ਼ਾ

ਨਾਗਰਕੁਰਨੂਲ (ਤੇਲੰਗਾਨਾ), 7 ਮਾਰਚ - ਗ੍ਰਹਿ ਮੰਤਰਾਲੇ ਅਧੀਨ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.) ਦੇ ਸਕੱਤਰ ਕਰਨਲ ਕੀਰਤੀ ਪ੍ਰਤਾਪ ਸਿੰਘ ਨੇ ਐਸ.ਐਲ.ਬੀ.ਸੀ. ਸੁਰੰਗ ਦਾ ਦੌਰਾ ਕੀਤਾ ਅਤੇ 22 ਫਰਵਰੀ ਨੂੰ ਛੱਤ ਡਿੱਗਣ ਤੋਂ ਬਾਅਦ ਸੁਰੰਗ ਦੇ ਅੰਦਰ ਫਸੇ ਅੱਠ ਮਜ਼ਦੂਰਾਂ ਲਈ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।