ਪਵਨਦੀਪ ਕੌਰ ਮਾਨ ਸੋਨੇ ਤੇ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਭਰ 'ਚੋਂ ਆਈ ਦੂਜੇ ਨੰਬਰ 'ਤੇ

ਲੰਬੀ (ਸ੍ਰੀ ਮੁਕਸਤਰ ਸਾਹਿਬ), 6 ਮਾਰਚ (ਮੇਵਾ ਸਿੰਘ)-ਪੰਜਾਬ ਦੇ ਜਲੰਧਰ ਵਿਖੇ ਪੀ.ਏ.ਪੀ. ਹੈੱਡ ਕੁਆਰਟਰ ਵਿਖੇ 2 ਤੋਂ 6 ਮਾਰਚ ਤੱਕ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ਵਿਚ ਪੰਜਾਬ ਟੀਮ ਵਲੋਂ ਖੇਡਦੇ ਹੋਏ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਵਨਦੀਪ ਕੌਰ ਮਾਨ (ਏ.ਐਸ.ਆਈ.) ਨੇ 2 ਅਤੇ 5 ਮਾਰਚ ਨੂੰ ਖੇਡਦੇ ਹੋਏ 1 ਸੋਨੇ ਅਤੇ 1 ਚਾਂਦੀ ਸਮੇਤ ਕੁੱਲ 2 ਤਗਮੇ ਜਿੱਤ ਕੇ ਪੰਜਾਬ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਹਿਣਾ ਖੇੜਾ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਈ.ਪੀ. ਈਵੈਂਟ ਵਿਚ ਖੇਡਦੇ ਹੋਏ ਐਸ.ਐਸ.ਬੀ. ਦੀ ਟੀਮ ਨੂੰ ਫਾਈਨਲ ਵਿਚ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਨਾਲ ਹੀ ਨਿੱਜੀ ਈਵੈਂਟ ਵਿਚ ਕਰਨਾਟਕਾ ਨੂੰ ਹਰਾ ਕੇ ਚਾਂਦੀ ਦਾ ਤਮਗਾ ਜਿੱਤ ਕੇ ਪੰਜਾਬ ਦੀ ਟੀਮ ਨੂੰ ਦੇਸ਼ ਭਰ ਦੀਆਂ ਟੀਮਾਂ ਵਿਚੋਂ ਓਵਰਆਲ ਦੂਸਰੇ ਨੰਬਰ ਉਤੇ ਆਉਣ ਵਿਚ ਅਹਿਮ ਭੂਮਿਕਾ ਨਿਭਾਈ।