ਦਿੱਲੀ ਹਾਈ ਕੋਰਟ ਨੇ ਹਾਸ਼ਿਮ ਬਾਬਾ ਸੰਬੰਧੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਕੀਤਾ ਰੱਦ

ਨਵੀਂ ਦਿੱਲੀ, 6 ਮਾਰਚ- ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਹਾਸ਼ਿਮ ਬਾਬਾ ਅਤੇ ਉਸ ਦੇ ਸਿੰਡੀਕੇਟ ਵਿਰੁੱਧ ਮਕੋਕਾ ਅਧੀਨ ਐਫ਼.ਆਈ.ਆਰ. ਗਲਤ ਆਧਾਰ ’ਤੇ ਸੀ। ਹੇਠਲੀ ਅਦਾਲਤ ਨੇ ਹਾਸ਼ਿਮ ਬਾਬਾ ਸਿੰਡੀਕੇਟ ਦੇ ਇਕ ਕਥਿਤ ਸਹਿਯੋਗੀ ਅਸਰਾਰ ਤੋਂ ਪੁੱਛਗਿੱਛ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਹੁਕਮ ਗਲਤ ਸੀ।