ਕਿਸਾਨ ਘੋਲਾਂ ਦੇ ਉੱਘੇ ਆਗੂ ਭਾਗ ਸਿੰਘ ਕੁਰੜ ਦਾ ਦਿਹਾਂਤ

ਮਹਿਲ ਕਲਾਂ, (ਬਰਨਾਲਾ), 6 ਮਾਰਚ (ਅਵਤਾਰ ਸਿੰਘ ਅਣਖੀ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਆਗੂ ਭਾਗ ਸਿੰਘ ਕੁਰੜ ਦਾ ਦਿਹਾਂਤ ਹੋ ਗਿਆ ਹੈ। ਇਸ ਮੌਕੇ ਸੂਬਾਈ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਵੱਖ ਵੱਖ ਕਿਸਾਨ ਆਗੂਆਂ ਨੇ ਕੁਰੜ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਸਾਥੀ ਕੁਰੜ ਵਲੋਂ ਕਿਸਾਨ ਘੋਲਾਂ ’ਚ ਪਾਏ ਅਹਿਮ ਯੋਗਦਾਨ ਦੀ ਚਰਚਾ ਕੀਤੀ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਕੁਰੜ (ਬਰਨਾਲਾ) ਵਿਖੇ ਹੋਵੇਗਾ।