ਡੱਲੇਵਾਲ ਦੇ ਮਰਨ ਵਰਤ ਦੇ 100 ਦਿਨ ਪੂਰੇ, ਭੁੱਖ ਹੜਤਾਲ ’ਤੇ ਬੈਠਾ ਕਿਸਾਨਾਂ ਦਾ ਜਥਾ

ਰਾਜਪੁਰਾ, ਸ਼ੰਭੂ (ਪਟਿਆਲਾ), 5 ਮਾਰਚ (ਰਣਜੀਤ ਸਿੰਘ)- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੀਤੇ 100 ਦਿਨਾਂ ਤੋਂ ਖਨੌਰੀ ਬੈਰੀਅਰ ’ਤੇ ਮਰਨ ਵਰਤ ’ਤੇ ਹਨ। ਇਸ ਗੱਲ ਨੂੰ ਲੈ ਕੇ ਅੱਜ ਕਿਸਾਨਾਂ ਦਾ ਜਥਾ ਕਿਸਾਨ ਆਗੂ ਮਾਨ ਸਿੰਘ ਰਾਜਪੁਰਾ, ਮਿਹਰ ਸਿੰਘ ਥੇੜੀ ਅਤੇ ਉਜਾਗਰ ਸਿੰਘ ਧਮੋਲੀ ਦੀ ਅਗਵਾਈ ਵਿਚ ਭੁੱਖ ਹੜਤਾਲ ’ਤੇ ਬੈਠ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ 6 ਵਜੇ ਤੱਕ ਭੁੱਖ ਹੜਤਾਲ ’ਤੇ ਬੈਠਣਗੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।