JALANDHAR WEATHER

ਉਤਰਾਖ਼ੰਡ: ਗੋਵਿੰਦਘਾਟ ਨੇੜੇ ਡਿੱਗੀ ਪਹਾੜੀ

ਦੇਹਰਾਦੂਨ, 5 ਮਾਰਚ- ਅੱਜ ਸਵੇਰੇ ਚਮੋਲੀ ਜ਼ਿਲ੍ਹੇ ਦੇ ਗੋਵਿੰਦਘਾਟ ਨੇੜੇ ਅਚਾਨਕ ਇਕ ਪਹਾੜੀ ਡਿੱਗ ਗਈ, ਜਿਸ ਨਾਲ ਹੇਮਕੁੰਟ ਸਾਹਿਬ ਨੂੰ ਜੋੜਨ ਵਾਲੇ ਪੁਲ ਨੂੰ ਨੁਕਸਾਨ ਪਹੁੰਚਿਆ। ਚਮੋਲੀ ਜ਼ਿਲ੍ਹੇ ਵਿਚ ਬਰਫ਼ ਖਿਸਕਣ ਦਾ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ 8 ਮਾਰਚ ਤੋਂ ਮੌਸਮ ਵਿਚ ਤਬਦੀਲੀ ਦਾ ਸੰਕੇਤ ਦਿੱਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਚਮੋਲੀ ਜ਼ਿਲ੍ਹੇ ਵਿਚ ਮੌਸਮ ਖਰਾਬ ਸੀ। ਬਦਰੀਨਾਥ ਧਾਮ, ਹੇਮਕੁੰਟ ਸਾਹਿਬ ਸਮੇਤ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਹੋਈ, ਜਦੋਂ ਕਿ ਹੇਠਲੇ ਇਲਾਕਿਆਂ ਵਿਚ ਮੀਂਹ ਪਿਆ। ਇਸ ਕਾਰਨ ਜ਼ਿਲ੍ਹੇ ਵਿਚ ਭਾਰੀ ਠੰਢ ਪੈ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ