ਕਿਸਾਨ ਪ੍ਰਦਰਸ਼ਨ: ਅਸੀਂ ਸਾਰੀਆਂ ਸਰਹੱਦਾਂ ’ਤੇ ਕੀਤੇ ਹਨ ਪੁਲਿਸ ਕਰਮਚਾਰੀ ਤਾਇਨਾਤ- ਐਸ.ਪੀ. ਚੰਡੀਗੜ੍ਹ

ਚੰਡੀਗੜ੍ਹ, 5 ਮਾਰਚ- ਸੰਯੁਕਤ ਕਿਸਾਨ ਮੋਰਚਾ ਦੇ ਅੱਜ ਚੰਡੀਗੜ੍ਹ ਵੱਲ ਮਾਰਚ ’ਤੇ, ਚੰਡੀਗੜ੍ਹ ਦੀ ਐਸ.ਪੀ. ਗੀਤਾਂਜਲੀ ਖੰਡੇਲਵਾਲ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਦੀਆਂ ਸਾਰੀਆਂ ਸਰਹੱਦਾਂ ’ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ, ਬੈਰੀਕੇਡਿੰਗ ਕੀਤੀ ਗਈ ਹੈ। ਸਾਰੇ ਸਥਾਨਾਂ ’ਤੇ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਅਸੀਂ ਸਾਰੇ ਰੂਟ ਡਾਇਵਰਸ਼ਨ ਲਈ ਯਤਨ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਟ੍ਰੈਫਿਕ ਰੂਟਾਂ ਨੂੰ ਉੱਥੇ ਬਦਲ ਦਿੱਤਾ ਹੈ, ਜਿੱਥੇ ਸਾਨੂੰ ਸ਼ੱਕ ਹੈ ਕਿ ਸਾਡੀ ਚੈਕਿੰਗ ਕਾਰਨ ਟ੍ਰੈਫਿਕ ਜਾਮ ਹੋ ਸਕਦਾ ਹੈ।